JALANDHAR WEATHER

ਸਰਹੱਦੀ ਪਿੰਡ ਧਾਰੀਵਾਲ ਦੇ ਖੇਤਾਂ 'ਚ ਡਿੱਗਾ ਪਾਕਿ ਡਰੋਨ ਬਰਾਮਦ

 ਚੋਗਾਵਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ) - ਅੰਮਿ੍ਤਸਰ ਭਾਰਤ-ਪਾਕਿ ਕੌਮਾਤਰੀ ਸਰਹੱਦੀ 'ਤੇ ਪਿੰਡ ਧਾਰੀਵਾਲ ਦੇ ਖੇਤਾ ਵਿਚ ਡਿੱਗਾ ਪਾਕਿਸਤਾਨੀ ਡਰੋਨ ਬਰਾਮਦ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਰੀਵਾਲ ਦੇ ਇਕ ਕਿਸਾਨ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਸਰਕਾਰੀ ਸਕੂਲ ਧਾਰੀਵਾਲ ਦੇ ਨੇੜੇ ਕਣਕ ਦੇ ਖੇਤਾਂ ਵਿਚ ਡਰੋਨ ਡਿੱਗਾ ਹੈ।ਬੀ.ਐਸ.ਐਫ. ਤੇ ਥਾਣਾ ਲੋਪੋਕੇ ਮੁਖੀ ਬਲਕਾਰ ਸਿੰਘ ਵਲੋਂ ਖੇਤਾਂ ਵਿਚ ਪਹੁੰਚ ਕੇ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ, ਜੋ ਟੁੱਟੀ ਹੋਈ ਹਾਲਤ ਵਿਚ ਪਿਆ ਹੋਇਆ ਸੀ। ਪੁਲਿਸ ਤੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਚੱਪੇ- ਚੱਪੇ ਤਲਾਸ਼ੀ ਅਭਿਆਨ ਚਲਾਇਆ ਗਿਆ, ਪਰ ਕੋਈ ਹੋਰ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ