ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ, ਵੱਡੇ ਭਰਾ ਦਾ ਹੋਇਆ ਦੇਹਾਂਤ
ਫਿਰੋਜ਼ਪੁਰ, 29 ਮਈ(ਕੁਲਬੀਰ ਸਿੰਘ ਸੋਢੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ,ਜਦੋ ਅੱਜ ਉਨ੍ਹਾਂ ਦੇ ਵੱਡੇ ਭਰਾ ਗੁਰੂ ਹਰਦੀਪ ਸਿੰਘ ਸੋਢੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਗੁਰੂ ਹਰਦੀਪ ਸਿੰਘ ਸੋਢੀ ਦਾ ਅੰਤਿਮ ਸਸਕਾਰ ਪਿੰਡ ਮੋਹਨ ਕੇ ਉਤਾੜ ਵਿਖੇ ਹੋਵੇਗਾ।