JALANDHAR WEATHER

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਾਭਾ ਵਿਖੇ ਇਕ ਰੈਸਟੋਰੈਂਟ ਵਿਚ ਖਾਧਾ ਖਾਣਾ

ਨਾਭਾ,29 ਮਈ (ਜਗਨਾਰ ਸਿੰਘ ਦੁਲੱਦੀ) -ਕਾਂਗਰਸ ਹਾਈ ਕਮਾਂਡ ਦੀ ਸਮੁੱਚੀ ਲੀਡਰਸ਼ਿਪ ਅੱਜ ਕੱਲ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਕਰਨ ਪਹੁੰਚੀ ਹੋਈ ਹੈ। ਜਿਸ ਤਹਿਤਸ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਪੰਜਾਬ ਵਿਚ ਰੈਲੀਆਂ ਕਰਨ ਲਈ ਪੰਜਾਬ ਆਏ ਹੋਏ ਹਨ। ਅੱਜ ਪਹਿਲਾਂ ਲੁਧਿਆਣਾ ਵਿਖੇ ਚੋਣ ਰੈਲੀ ਕੀਤੀ ਗਈ ਅਤੇ ਬਾਅਦ ਦੁਪਹਿਰ ਪਟਿਆਲਾ ਵਿਖੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ । ਕਾਂਗਰਸੀ ਆਗੂ ਰਾਹੁਲ ਗਾਂਧੀ ਅਚਨਚੇਤ ਅੱਜ ਦੁਪਹਿਰ ਸਮੇਂ ਅਚਨਚੇਤ ਨਾਭਾ ਪਹੁੰਚੇ, ਜਿੱਥੇ ਉਨ੍ਹਾਂ ਨੇ ਨਾਭਾ ਬਾਈਪਾਸ ਸੜਕ ਤੇ ਸਥਿਤ ਢਾਬੇ ਵਿਚ ਆਪਣੇ ਕਾਫ਼ਲੇ ਸਮੇਤ ਰੁੱਕ ਕੇ ਖਾਣਾ ਖਾਧਾ। ਰਾਹੁਲ ਗਾਂਧੀ ਸਿਰਫ਼ 15 ਮਿੰਟ ਹੀ ਰੁਕਣ ਤੋਂ ਬਾਅਦ ਉਪਰੰਤ ਪਟਿਆਲਾ ਲਈ ਰਵਾਨਾ ਹੋ ਗਏ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ