JALANDHAR WEATHER

ਵਰਦੇਵ ਸਿੰਘ ਮਾਨ ਵਲੋਂ ਗੁਰੂ ਹਰ ਸਹਾਏ ਦੇ ਮੇਨ ਬਜ਼ਾਰ 'ਚ ਕੀਤਾ ਪ੍ਰਭਾਵਸ਼ਾਲੀ ਚੋਣ ਜਲਸਾ

ਗੁਰੂ ਹਰ ਸਹਾਏ, 30 ਮਈ (ਹਰਚਰਨ ਸਿੰਘ ਸੰਧੂ)-ਚੋਣ ਪ੍ਰਚਾਰ ਦੇ ਆਖਰੀ ਦਿਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿਚ ਗੁਰੂ ਹਰ ਸਹਾਏ ਦੇ ਮੇਨ ਬਜ਼ਾਰ ਅੰਦਰ ਪ੍ਰਭਾਵਸ਼ਾਲੀ ਚੋਣ ਜਲਸਾ ਕਰਦਿਆਂ ਗੁਰੂ ਹਰ ਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਗੁਰੂ ਹਰ ਸਹਾਏ ਸ਼ਹਿਰੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਜਿੱਤਾ ਕੇ ਭੇਜਣ, ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਪਹਿਰੇਦਾਰ ਬਣ ਕੇ ਕਰਾਂਗੇ। ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਹਰ ਵਰਗ ਲਈ ਕੰਮ ਕਰਦੀ ਹੈ ਅਤੇ ਸਾਰਿਆਂ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਕਿਉਂਕਿ ਕਿ ਦਿੱਲੀ ਵਾਲੀਆਂ ਪਾਰਟੀਆਂ ਨੇ ਕਦੇ ਵੀ ਕਿਸੇ ਦੀ ਸਾਰ ਨਹੀਂ ਲਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ