
ਦਿੜ੍ਹਬਾ ਮੰਡੀ, 30 ਮਈ( ਜਸਵੀਰ ਸਿੰਘ ਔਜਲਾ)-ਜਰਨਲਿਸਟ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਜਨਰਲ ਲਿਸਟ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਨਾ ਹੀ ਡਰਾਇਆ ਜਾ ਸਕਦਾ ਹੈ ਜੇ ਕੋਈ ਵਖਰੇਵਾਂ ਹੋਵੇ ਤਾਂ ਉਸਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਬੁਖਲਾ ਚੁੱਕੀ ਹੈ ਸੋਸ਼ਲ ਮੀਡੀਆ ਤੇ ਦੂਸਰੀਆਂ ਪਾਰਟੀਆਂ ਦੇ ਪ੍ਰਚਾਰ ਕਰ ਰਹੇ ਨੌਜਵਾਨਾਂ ਦੇ ਪੇਜ ਬੰਦ ਕਰ ਰਹੀ ਹੈ ਤੇ ਪੰਜਾਬ ਵਿਚ ਪੰਜਾਬ ਦੀ ਆਵਾਜ਼ ਲਈ ਬਣੇ ਅਖ਼ਬਾਰ ਤੇ ਚੈਨਲਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।