
ਨਵੀਂ ਦਿੱਲੀ, 30 ਮਈ (ਏਜੰਸੀ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਲੋਂ ਇਹ ਕਹੇ ਜਾਣ 'ਤੇ ਕਿ ਇਸਲਾਮਾਬਾਦ ਨੇ ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਚਕਾਰ ਹੋਏ ਸਮਝੌਤੇ ਦੀ 'ਉਲੰਘਣਾ' ਕੀਤੀ ਹੈ । ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਕਿਹਾ, "ਤੁਸੀਂ ਇਸ ਮੁੱਦੇ 'ਤੇ ਸਾਡੀ ਸਥਿਤੀ ਤੋਂ ਜਾਣੂ ਹੋ। ਮੈਨੂੰ ਇਸ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ। ਅਸੀਂ ਨੋਟ ਕਰਦੇ ਹਾਂ ਕਿ ਪਾਕਿਸਤਾਨ ਦੇ ਨਾਲ-ਨਾਲ ਇਸ ਵਿਸ਼ੇਸ਼ ਮਾਮਲੇ 'ਤੇ ਇਕ ਬਾਹਰਮੁਖੀ ਨਜ਼ਰੀਆ ਉਭਰ ਰਿਹਾ ਹੈ।"