JALANDHAR WEATHER

ਹਾਂਗਕਾਂਗ ਦੇ ਸਭ ਤੋਂ ਵੱਡੇ ਸੁਰੱਖਿਆ ਮਾਮਲੇ 'ਚ 14 ਜਣੇ ਦੋਸ਼ੀ ਕਰਾਰ

ਹਾਂਗਕਾਂਗ ,30 ਮਈ - ਹਾਂਗਕਾਂਗ ਦੇ ਸਭ ਤੋਂ ਵੱਡੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ 14 ਲੋਕਤੰਤਰ ਸਮਰਥਕ ਕਾਰਕੁਨਾਂ ਨੂੰ ਦੋਸ਼ੀ ਠਹਿਰਾਇਆ। ਸਾਬਕਾ ਸੰਸਦ ਮੈਂਬਰ ਵੀ ਦੋਸ਼ੀ ਠਹਿਰਾਏ ਗਏ ਲੋਕਾਂ ਵਿਚ ਸ਼ਾਮਿਲ ਹਨ। ਅਧਿਕਾਰੀਆਂ ਨੇ 47 ਲੋਕਤੰਤਰ ਪੱਖੀ ਸ਼ਖਸੀਅਤਾਂ, ਬੈਨੀ ਤਾਈ, ਇਕ ਸਾਬਕਾ ਕਾਨੂੰਨ ਪ੍ਰੋਫੈਸਰ, ਜੋਸ਼ੂਆ ਵੋਂਗ, ਇਕ ਪ੍ਰਦਰਸ਼ਨਕਾਰੀ ਨੇਤਾ ਅਤੇ ਇਕ ਵਿਦਿਆਰਥੀ ਸਮੂਹ ਦੇ ਸੰਸਥਾਪਕ, ਉੱਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਵਿਚੋਂ 31 ਨੇ ਪਹਿਲਾਂ ਆਪਣਾ ਗੁਨਾਹ ਕਬੂਲ ਕੀਤਾ ਸੀ। ਹਾਂਗਕਾਂਗ ਦੇ ਬੀਜਿੰਗ-ਸਮਰਥਿਤ ਨੇਤਾ ਦੁਆਰਾ ਚੁਣੇ ਗਏ ਜੱਜਾਂ ਨੇ ਬਾਕੀ ਬਚੇ ਕਾਰਕੁਨਾਂ ਵਿਚੋਂ 14 ਨੂੰ ਦੋਸ਼ੀ ਠਹਿਰਾਇਆ ਅਤੇ ਦੋ ਹੋਰਾਂ ਨੂੰ ਬਰੀ ਕਰ ਦਿੱਤਾ। ਇਸ ਦੋਸ਼ ਵਿਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ