JALANDHAR WEATHER

ਬਸਪਾ ਉਮੀਦਵਾਰ ਰਿਤੂ ਸਿੰਘ ਤੇ ਮਨੀਸ਼ ਤਿਵਾੜੀ ਵਿਚਾਲੇ ਹੋਈ ਖੁੱਲ੍ਹੀ ਬਹਿਸ

ਚੰਡੀਗੜ੍ਹ,30 ਮਈ - ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੀ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ 'ਚ 'ਇੰਡੀਆ' ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਰਿਤੂ ਸਿੰਘ ਵਿਚਾਲੇ ਕਈ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਹੋਈ। ਇਸੇ ਸਿਲਸਿਲੇ 'ਚ ਚੰਡੀਗੜ੍ਹ 'ਚ ਵਿਕਾਸ ਕਾਰਜਾਂ ਅਤੇ ਹੋਰ ਮੁੱਦਿਆਂ 'ਤੇ ਦੋਵਾਂ ਆਗੂਆਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਰਿਤੂ ਸ਼ਰਮਾ ਨੇ ਮਨੀਸ਼ ਤਿਵਾੜੀ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਸਰ, ਕਿਰਪਾ ਕਰ ਕੇ ਮੈਨੂੰ ਦੱਸੋ ਕਿ ਤੁਸੀਂ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਹੀ ਹੈ, ਸੰਵਿਧਾਨ ਕਿਵੇਂ ਬਚੇਗਾ। ਉਨ੍ਹਾਂ ਕਿਹਾ ਕਿ ਸਰ, ਤੁਸੀਂ ਕਹਿੰਦੇ ਹੋ ਕਿ ਰਾਖਵਾਂਕਰਨ ਜਾਤ ਦੇ ਆਧਾਰ 'ਤੇ ਨਹੀਂ, ਆਰਥਿਕ ਆਧਾਰ 'ਤੇ ਹੋਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਰਾਖਵੇਂਕਰਨ ਸੰਬੰਧੀ ਕਾਂਗਰਸ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਪਾਰਟੀ ਇਸ ਦਾ ਵਿਰੋਧ ਨਹੀਂ ਕਰਦੀ। ਜਿੱਥੋਂ ਤੱਕ ਰਿਜ਼ਰਵੇਸ਼ਨ ਦਾ ਸਵਾਲ ਹੈ, ਉਹ ਬਿਲਕੁਲ ਸਪੱਸ਼ਟ ਹੈ। ਰਿਤੂ ਸਿੰਘ ਵਲੋਂ ਇਹ ਪੁੱਛਣ 'ਤੇ ਕਿ ਤੁਹਾਡਾ ਸਟੈਂਡ ਕੀ ਹੈ। ਇਸ ਦੇ ਜਵਾਬ 'ਚ ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਂ ਕਾਂਗਰਸ ਦੇ ਨਾਲ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ