JALANDHAR WEATHER

ਪਾਕਿ ਤੋਂ ਰਿਹਾਅ ਹੋਇਆ ਭਾਰਤੀ ਕੈਦੀ ਅਟਾਰੀ ਸਰਹੱਦ ਤੋਂ ਅੰਮ੍ਰਿਤਸਰ ਜਾਂਦਿਆਂ ਫਰਾਰ

ਅਟਾਰੀ, (ਅੰਮ੍ਰਿਤਸਰ) 30 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਬੀਤੇ ਕੱਲ੍ਹ ਪਾਕਿਸਤਾਨ ਵਲੋਂ ਛੱਡੇ ਗਏ ਚਾਰ ਭਾਰਤੀ ਕੈਦੀਆਂ ਦੇ ਘਰ ਜਾਣ ਤੋਂ ਪਹਿਲਾਂ ਹੀ ਇਕ ਭਾਰਤੀ ਕੈਦੀ ਪੁਲਿਸ ਹਿਰਾਸਤ ਵਿਚੋਂ ਅੰਮ੍ਰਿਤਸਰ ਪੁੱਜਣ 'ਤੇ ਫ਼ਰਾਰ ਹੋਰ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਅਟਾਰੀ ਨੂੰ ਪਾਕਿਸਤਾਨ ਤੋਂ ਪੁੱਜੇ ਭਾਰਤੀ ਕੈਦੀਆਂ ਨੂੰ ਬੀ.ਐਸ.ਐਫ. ਨੇ ਸੌਂਪ ਕੇ ਉਨ੍ਹਾਂ ਦੇ ਵੱਖ-ਵੱਖ ਘਰਾਂ ਵਿਖੇ ਪਹੁੰਚਾਉਣ ਲਈ ਸਰਕਾਰੀ ਤੌਰ 'ਤੇ ਪਹਿਲਾਂ ਦੀ ਤਰ੍ਹਾਂ ਜ਼ਿਮੇਵਾਰੀ ਸੀ। ਫ਼ਰਾਰ ਹੋਏ ਭਾਰਤੀ ਕੈਦੀ ਦੀ ਪਹਿਚਾਣ ਸੂਰਜਪਾਲ ਪੁੱਤਰ ਓਮਾ ਸ਼ੰਕਰ ਵਾਸੀ ਉੱਤਰ ਪ੍ਰਦੇਸ਼ ਜੋ ਕਿ ਲਾਹੌਰ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਅੰਦਰ ਸਜ਼ਾ ਕੱਟ ਕੇ ਆਪਣੇ ਵਤਨ ਭਾਰਤ ਪੁੱਜਾ ਸੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ