JALANDHAR WEATHER

ਪਾਕਿਸਤਾਨੀ ਡਰੋਨ ਵਲੋਂ ਸੁੱਟੇ ਪੈਕਟ ’ਚੋਂ 600 ਗ੍ਰਾਮ ਹੈਰੋਇਨ ਬਰਾਮਦ

ਖੇਮਕਰਨ, 11 ਜੂਨ (ਰਾਕੇਸ਼ ਬਿੱਲਾ)- ਬੀਤੀ ਰਾਤ ਪਾਕਿਸਤਾਨ ਤਰਫ਼ੋ ਆਏ ਇਕ ਡਰੋਨ ਵਲੋਂ ਸੁੱਟੇ ਗਏ ਪੈਕਟ ’ਚੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਬੀ. ਐਸ. ਐਫ਼. ਦੀ 101 ਬਟਾਲੀਅਨ ਦੇ ਅਧਿਕਾਰੀ ਨੇ ਦੱਸਿਆ ਕਿ ਸੀਮਾ ਚੌਕੀ ਹਰਭਜਨ ਅਧੀਨ ਪਿੰਡ ਕਲਸ ਹਵੇਲੀਆ ਦੇ ਰਕਬੇ ’ਚ ਇਕ ਕਿਸਾਨ ਦੀ ਜ਼ਮੀਨ ’ਚ ਡਿੱਗੇ ਪਏ ਇਕ ਪੈਕਟ ਨੂੰ ਪੰਜਾਬ ਪੁਲਿਸ ਨਾਲ ਸਾਂਝੇ ਅਭਿਆਨ ਦੌਰਾਨ ਬਰਾਮਦ ਕਰਨ ’ਚ ਸਫਲਤਾ ਹਾਸਲ ਹੋਈ ਹੈ, ਜਿਸ ਦਾ ਵਜ਼ਨ ਕਰੀਬ 600 ਗ੍ਰਾਮ ਹੈ। ਥਾਣਾ ਖੇਮਕਰਨ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ