
ਨਵੀਂ ਦਿੱਲੀ, 11 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੀਜੇ ਕਾਰਜਕਾਲ ਵਿਚ ਜੀ-7 ਦੇ ਸਾਲਾਨਾ ਸਿਖ਼ਰ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਇਸ ਹਫ਼ਤੇ ਇਟਲੀ ਦੀ ਯਾਤਰਾ ਕਰਨਗੇ। ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਸ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਦੇ ਅਪੁਲੀਆ ਖੇਤਰ ਦੇ ਬੋਰਗੋ ਐਗਨੇਜ਼ੀਆ ਦੇ ਲਗਜ਼ਰੀ ਰਿਜ਼ੋਰਟ ਵਿਚ ਹੋਵੇਗਾ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜੂਨ ਨੂੰ ਇਟਲੀ ਲਈ ਰਵਾਨਾ ਹੋਣਗੇ ਅਤੇ 14 ਜੂਨ ਦੇਰ ਸ਼ਾਮ ਵਾਪਸ ਪਰਤਣਗੇ।