JALANDHAR WEATHER

ਗਰਮੀ ਕਾਰਣ ਕਣਕ ਵਿਚ ਨਮੀ ਦੀ ਮਾਤਰਾ ਘਟਨ ਨਾਲ ਵਜ਼ਨ 'ਚ ਹੁੰਦੀ ਹੈ ਕਟੌਤੀ-ਰਵਿੰਦਰ ਸਿੰਘ ਚੀਮਾ

ਸੰਗਰੂਰ, 11 ਜੂਨ (ਧੀਰਜ ਪਸ਼ੋਰੀਆ )-ਲੰਘੇ ਕਣਕ ਦੇ ਸੀਜਨ ਵਿਚ ਮੰਡੀਆਂ ਵਿਚੋਂ ਬੋਰੀਆਂ ਦੀ ਚੁਕਾਈ ਦੇਰੀ ਨਾਲ ਹੋਣ ਕਰਕੇ ਗਰਮੀ ਵਿਚ ਲੰਮਾ ਸਮਾਂ ਪਲੇਟਫਾਰਮਾਂ ਤੇ ਪਈਆਂ ਰਹੀਆਂ ਬੋਰੀਆਂ ਦਾ ਵਜਨ ਘਟਨਾ ਕੁਦਰਤੀ ਹੈ। ਪੰਜਾਬ ਸਰਕਾਰ ਵਲੋਂ ਇਸ ਘੱਟੇ ਵਜਨ ਦੀ ਜਿੰਮੇਵਾਰੀ ਆੜਤੀਆਂ ਸਿਰ ਪਾਏ ਜਾਣ ਨੂੰ ਲੈ ਕੇ ਸੂਬੇ ਦੇ ਆੜਤੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖਰੀਦ ਮਾਪਦੰਡਾਂ ਅਨੁਸਾਰ ਕਣਕ 12 ਪ੍ਰਤੀਸ਼ਤ ਨਮੀ ਤੇ ਖਰੀਦੀ ਜਾਂਦੀ ਹੈ। ਜੇਕਰ ਇਸ ਦੀ ਸਮੇਂ ਸਿਰ ਝੁਕਾਈ ਨਾ ਕੀਤੀ ਜਾਵੇ ਤਾਂ ਕਣਕ ਦੀ ਨਮੀ 9% ਤੱਕ ਘੱਟ ਜਾਂਦੀ ਹੈ। ਜਿਸ ਨਾਲ ਪਈਆਂ ਬੋਰੀਆਂ ਦਾ ਵੱਜਣ ਤਿੰਨ ਕਿਲੋ ਪ੍ਰਤੀ ਕੁਇੰਟਲ ਮਗਰ ਘੱਟ ਸਕਦਾ ਹੈ। ਇਸ ਸੀਜਨ ਇਸੇ ਤਰ੍ਹਾਂ ਹੀ ਹੋਇਆ ਹੈ। ਗੁਦਾਮਾਂ ਵਿਚ ਲੇਬਰਾਂ ਦੀ ਕਮੀ ਹੋਣ ਕਰਕੇ ਮਹੀਨਿਆਂ ਬੱਧੀ ਕਣਕ ਦੀ ਚੁਕਾਈ ਨਹੀਂ ਹੋਈ ਜਿਸ ਕਰਕੇ ਆੜਤੀਆਂ ਤੇ ਲੇਬਰਾਂ ਨੂੰ ਲੰਮਾ ਸਮਾਂ ਮੰਡੀਆਂ ਵਿਚ ਪਈਆਂ ਬੋਰੀਆਂ ਦੀ ਜਿੱਥੇ ਰਖਵਾਲੀ ਕਰਨੀ ਪਈ। ਉੱਥੇ ਬਹੁਤ ਵੱਡੇ ਪੱਧਰ ਤੇ ਬੋਰੀਆਂ ਦੀ ਚੋਰੀ ਵੀ ਹੋਈ ਅਤੇ ਹੋਰ ਨੁਕਸਾਨ ਵੀ ਹੋਇਆ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਦੀ ਤਰਜ ਤੇ ਆੜਤੀਆਂ ਤੋਂ ਇਹ ਕਟੌਤੀ ਕੱਟਣ ਤੇ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆੜਤੀਆਂ ਤੋਂ ਧੱਕੇ ਨਾਲ ਘਟੌਤੀਆਂ ਕੱਟੀਆਂ ਤਾਂ ਆੜਤੀ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ