JALANDHAR WEATHER

ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਜੱਜਾਂ ਦੀ ਲਾਇਬ੍ਰੇਰੀ ਦਾ ਕੀਤਾ ਦੌਰਾ

ਨਵੀਂ ਦਿੱਲੀ,11 ਜੂਨ - ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਜੱਜਾਂ ਦੀ ਲਾਇਬ੍ਰੇਰੀ ਦਾ ਦੌਰਾ ਕੀਤਾ ਜਿੱਥੇ ਕੰਪਿਊਟਰ ਆਧਾਰਿਤ ਪ੍ਰੀਖਿਆ ਲਈ ਹਾਜ਼ਰ ਹੋਏ ਕੁਝ ਉਮੀਦਵਾਰਾਂ ਦੁਆਰਾ ਕੱਲ੍ਹ ਤਕਨੀਕੀ ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ ਕਲਮ ਅਤੇ ਪੇਪਰ ਮੋਡ ਵਿਚ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਪ੍ਰੀਖਿਆ ਕਰਵਾਈ ਗਈ। ਸੀਨੀਅਰ ਅਧਿਕਾਰੀਆਂ ਨੇ ਅੱਜ ਸੁਪਰੀਮ ਕੋਰਟ ਕੰਪਲੈਕਸ ਵਿਖੇ ਐਡਵੋਕੇਟਸ ਆਨ ਰਿਕਾਰਡ ਪ੍ਰੀਖਿਆਵਾਂ ਦੇ ਸੁਚਾਰੂ ਆਯੋਜਨ ਦੀ ਨਿਗਰਾਨੀ ਕੀਤੀ। ਜਿਨ੍ਹਾਂ ਉਮੀਦਵਾਰਾਂ ਨੇ ਕੰਪਿਊਟਰ ਆਧਾਰਿਤ ਪ੍ਰੀਖਿਆ ਲਈ ਚੋਣ ਕੀਤੀ ਸੀ ਅਤੇ ਉਸ ਵਿਚ ਦੁਬਾਰਾ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਲਈ ਪੇਪਰ ਸੀ I ਨਵੀਂ ਪ੍ਰੀਖਿਆ ਗਰਮੀਆਂ ਦੀਆਂ ਛੁੱਟੀ ਤੋਂ ਬਾਅਦ ਕੋਰਟ ਦੇ ਮੁੜ ਖੁੱਲ੍ਹਣ ਤੋਂ ਬਾਅਦ ਹੋਵੇਗੀ। ਇਮਤਿਹਾਨ ਦੀ ਮਿਤੀ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਵੇਗਾ। ਕੱਲ੍ਹ 761 ਉਮੀਦਵਾਰ ਪੈੱਨ ਅਤੇ ਪੇਪਰ ਮੋਡ ਵਿਚ ਪੇਪਰ 1 ਲਈ ਕੰਪਿਊਟਰ ਆਧਾਰਿਤ ਪ੍ਰੀਖਿਆ ਲਈ ਬੈਠੇ ਸਨ। ਅੱਜ ਪੇਪਰ 2 ਲਈ 873 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ