JALANDHAR WEATHER

ਅਣਪਛਾਤੇ ਵਿਅਕਤੀਆਂ ਨੇ ਕੀਤੀ ਵਪਾਰੀ ਦੀ ਗੱਡੀ ’ਤੇ ਫ਼ਾਇਰਿੰਗ

ਕੋਟਕਪੂਰਾ, 24 ਮਈ (ਮੋਹਰ ਸਿੰਘ ਗਿੱਲ)- ਅੱਜ ਬਾਅਦ ਦੁਪਹਿਰ ਸਥਾਨਕ ਜੈਤੋ ਰੋਡ ’ਤੇ ਮੁੱਖ ਸੜਕ ਨੇੜੇ ਤਿੰਨ ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਇਕ ਵਪਾਰੀ ਦੀ ਗੱਡੀ ਉਪਰ ਹਵਾਈ ਫਾਈਰਿੰਗ ਕੀਤੀ ਗਈ ਅਤੇ ਕੁਝ ਫਾਇਰ ਉਸ ਦੀ ਗੱਡੀ ’ਚ ਵੀ ਮਾਰੇ ਗਏ। ਇਹ ਵਪਾਰੀ ਅਬੋਹਰ ਨਿਵਾਸੀ ਰਾਹੁਲ ਕੁਮਾਰ ਆਪਣੇ ਵਪਾਰ ਦੇ ਸੰਬੰਧ ’ਚ ਇੱਥੇ ਆਇਆ ਸੀ ਅਤੇ ਘਟਨਾ ਸਮੇਂ ਉਹ ਗੱਡੀ ਵਿਚ ਮੌਜੂਦ ਨਹੀਂ ਸੀ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ