JALANDHAR WEATHER

'ਆਪ' ਤੇ ਕਾਂਗਰਸ ਚੋਰ ਚੋਰ ਮਸੇਰੇ ਦੇ ਭਰਾ ਹੋਏ ਇਕੱਠੇ-ਸੁਭਾਸ਼ ਬਰਾਲਾ

ਲਹਿਰਾਗਾਗਾ, 30 ਮਈ (ਅਸ਼ੋਕ ਗਰਗ)-ਹਰਿਆਣਾ ਭਾਜਪਾ ਦੇ ਆਗੂ ਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਲਹਿਰਾਗਾਗਾ ਵਿਖੇ ਭਾਜਪਾ ਦੇ ਲੋਕ-ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਪੰਜਾਬ ਵਿਚ ਭਾਜਪਾ ਦੀ ਜਿੱਤ ਦੇ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਵੀ ਭਾਜਪਾ ਨੂੰ ਵੱਡੀ ਸਫ਼ਲਤਾ ਮਿਲਣ ਜਾ ਰਹੀ ਹੈ। ਬਰਾਲ਼ਾ ਨੇ ਕਿਹਾ ਕਿ ਕਾਂਗਰਸ ਅਤੇ 'ਆਮ' ਆਦਮੀ ਪਾਰਟੀ ਨਰਿੰਦਰ ਮੋਦੀ ਨੂੰ ਰੋਕਣ ਲਈ ਇੱਕਠੇ ਹੋ ਗਏ ਹਨ। ਉਨ੍ਹਾਂ ਕਿਹਾ ਆਪ ਤੇ ਕਾਂਗਰਸ ਚੋਰ ਚੋਰ ਮਸੇਰੇ ਭਰਾ ਇਕੱਠੇ ਹੋਏ ਹਨ। ਦੂਜੇ ਪਾਸੇ ਪੰਜਾਬ ਵਿਚ ਇਕ ਦੂਜੇ ਖ਼ਿਲਾਫ਼ ਚੋਣਾਂ ਲੜਨ ਦਾ ਢੌਂਗ ਰਚ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ