
ਨਵੀਂ ਦਿੱਲੀ, 15 ਜੂਨ-ਦਿੱਲੀ ਵਿਚ ਪਾਣੀ ਦੇ ਸੰਕਟ ਦੇ ਵਿਚਕਾਰ 'ਤੇ ਦਿੱਲੀ ਵਿਧਾਨ ਸਭਾ ਦੇ ਚੀਫ਼ ਵ੍ਹਿਪ, ਦਿਲੀਪ ਪਾਂਡੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੂੰ ਪੱਤਰ ਲਿਖ ਕੇ ਦਿੱਲੀ ਨੂੰ ਵਧੇਰੇ ਪਾਣੀ ਮੁਹੱਈਆ ਕਰਵਾਉਣ ਲਈ ਉੱਤਰੀ ਭਾਰਤੀ ਰਾਜਾਂ ਨਾਲ ਤਾਲਮੇਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਿੱਲੀ ਦੇ ਵਿਧਾਇਕਾਂ ਦੀ ਤਰਫੋਂ ਮੀਟਿੰਗ ਦੀ ਵੀ ਬੇਨਤੀ ਕੀਤੀ ਹੈ।