

ਲੌਂਗੋਵਾਲ, 15 ਜੂਨ ( ਸ,ਸ,ਖੰਨਾ, ਵਿਨੋਦ)-ਸਿਵਲ ਸਰਜਨ ਸੰਗਰੂਰ ਡਾ. ਕ੍ਰਿਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਵਿਚ ਅਨਾਜ ਮੰਡੀ ਲੌਂਗੋਵਾਲ ਵਿਖੇ ਝੁੱਗੀ ,ਝੋਪੜੀਆਂ ਅਤੇ ਮਾਈਗਰੇਟਰੀ ਆਬਾਦੀ ਵਿਚ 45 ਦਿਨ ਦੇ ਬੱਚੇ ਤੋਂ ਲੈਕੇ 16 ਸਾਲ ਤੱਕ ਟੀਕਾਕਰਨ ਤੋਂ ਵਾਂਝੇ ਰਹੇ ਬੱਚਿਆਂ ਦਾ ਵਿਸ਼ੇਸ਼ ਕੈਂਪ ਲਗਾ ਕੇ ਟੀਕਾਕਰਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸੰਗਰੂਰ ਦੇ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਕੈਂਪ ਬਲਾਕ ਪੱਧਰ ਤੇ ਲਗਾਏ ਗਏ ਹਨ।