ਪੱਟੀ ਦੇ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਦੇ ਨਜ਼ਦੀਕ ਭੇਦਭਰੀ ਹਾਲਤ ਚ ਹੋਈ ਮੌਤ
ਪੱਟੀ, 15 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਪੱਟੀ ਸ਼ਹਿਰ ਦੇ ਨੌਜਵਾਨ ਸੁਖਮਨਪਾਲ ਸਿੰਘ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭੇਦਭਰੀ ਹਾਲਤ ਵਿਚ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਲੈਣ ਲਈ ਪਰਿਵਾਰਕ ਮੈਂਬਰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋ ਗਏ।ਮ੍ਰਿਤਕ ਨੋਜਵਾਨ ਦੇ ਤਾਏ ਰਜਵੰਤ ਨੇ ਦੱਸਿਆ ਕਿ ਸੁਖਮਨਪਾਲ ਸਿੰਘ ਆਪਣੇ 3 ਹੋਰ ਸਾਥੀਆਂ ਨਾਲ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ। ਅੱਜ ਜਦ ਉਹ ਸ੍ਰੀ ਹੇਮਕੁੰਟ ਸਾਹਿਬ ਤੋਂ ਤਕਰੀਬਨ 300 ਕੁ ਮੀਟਰ ਦੂਰੀ 'ਤੇ ਸੀ ਤਾਂ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਉਨ੍ਹਾਂ ਦੀ ਫੋਨ 'ਤੇ ਗੱਲ ਹੋ ਰਹੀ ਹੈ, ਪਰ ਸੁਖਮਨਪਾਲ ਸਿੰਘ ਦੇ ਬਾਕੀ ਸਾਥੀਆਂ ਨਾਲ ਉਨ੍ਹਾਂ ਦੀ ਗੱਲ ਨਹੀਂ ਹੋ ਰਹੀ।