JALANDHAR WEATHER

ਨਿਪਾਲੀ ਪ੍ਰਧਾਨ ਮੰਤਰੀ ਨੇ ਚੌਥੀ ਵਾਰ ਜਿੱਤਿਆ ਭਰੋਸੇ ਦਾ ਵੋਟ

ਕਾਠਮੰਡੂ, 20 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਦਸੰਬਰ 2022 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਚੌਥੀ ਵਾਰ ਪ੍ਰਤੀਨਿਧੀ ਸਭਾ ਵਿਚ ਵਿਸ਼ਵਾਸ ਦਾ ਵੋਟ ਜਿੱਤ ਲਿਆ। ਹੇਠਲੇ ਸਦਨ ਦੇ ਸਪੀਕਰ ਦੇਵ ਰਾਜ ਘਿਮੀਰੇ ਨੇ ਘੋਸ਼ਣਾ ਕੀਤੀ ਕਿ ਭਰੋਸੇ ਦੇ ਵੋਟ ਵਿਚ ਲਗਭਗ 158 ਸੰਸਦ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 157 ਨੇ ਭਰੋਸੇ ਦੇ ਵੋਟ ਲਈ ਵੋਟ ਕੀਤਾ। ਰਾਸ਼ਟਰੀ ਜਨਤਾ ਪਾਰਟੀ ਨਿਪਾਲ ਦੇ ਪਿਛਲੇ ਹਫ਼ਤੇ ਗਠਜੋੜ ਸਰਕਾਰ ਤੋਂ ਬਾਹਰ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ ਵੋਟਿੰਗ ਜ਼ਰੂਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ