JALANDHAR WEATHER

ਸਿਮਰਨਜੀਤ ਸਿੰਘ ਮਾਨ ਵਲੋਂ ਲੌਂਗੋਵਾਲ ਵਿਚ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ

ਲੌਂਗੋਵਾਲ,28 ਮਈ (ਸ,ਸ,ਖੰਨਾ ,ਵਿਨੋਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਲੌਂਗੋਵਾਲ ਵਿਚ ਹਜ਼ਾਰਾਂ ਹੀ ਨੌਜਵਾਨਾਂ ਦੇ ਨਾਲ ਵੱਡੇ ਕਾਫ਼ਲੇ ਦੇ ਰੂਪ ਵਿਚ ਰੋਡ ਸ਼ੋਅ ਕੱਢਿਆ ਗਿਆ। ਇਹ ਕਾਫ਼ਲਾ ਬਡਰੁੱਖਾਂ ਤੋਂ ਚੱਲ ਕੇ ਸ੍ਰੀ ਮਸਤੂਆਣਾ ਸਾਹਿਬ, ਬਹਾਦਰਪੁਰ, ਕੁੰਨਰਾਂ ਹੁੰਦਾ ਹੋਇਆ ਲੌਂਗੋਵਾਲ ਪੁੱਜੇ। ਜਿਥੇ ਵੱਡੀ ਗਿਣਤੀ ਦੇ ਵਿਚ ਮੋਟਰਸਾਈਕਲ ,ਟਰੈਕਟਰ ,ਕਾਰਾਂ ਆਦਿ ਸ਼ਾਮਿਲ ਸਨ। ਲੌਂਗੋਵਾਲ ਪੁੱਜਣ ਤੇ ਬੱਸ ਸਟੈਂਡ ਵਿਖੇ ਲੋਕਾਂ ਵਲੋਂ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਲੋਹਾ ਖੇੜਾ (ਆਸਟ੍ਰੇਲੀਆ) ਅਮਰਜੀਤ ਸਿੰਘ ਗਿੱਲ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ