JALANDHAR WEATHER

114 ਸਾਲਾ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ ਸੰਦੌੜ ਹੋਏ ਦੁਨੀਆ ਤੋਂ ਰੁਖ਼ਸਤ

ਸੰਦੌੜ, 28 ਮਈ ( ਜਸਵੀਰ ਸਿੰਘ ਜੱਸੀ )-ਪਿੰਡ ਸੰਦੌੜ ਦੇ ਸੁਤੰਤਰਤਾ ਸੈਨਾਨੀ ਬਾਬਾ ਸਰਦੂਲ ਸਿੰਘ 114 ਸਾਲਾਂ ਦੀ ਜੀਵਨ ਯਾਤਰਾ ਪੂਰੀ ਕਰ ਕੇ ਇਸ ਸੰਸਾਰਿਕ ਧਰਤੀ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਵਿਰਾਜੇ ਹਨ। ਜਿਨ੍ਹਾਂ ਨੇ 1939 ਵਿਚ ਆਪਣੇ ਪਿੰਡ ਦੇ ਦੋ ਸਾਥੀ ਕਾਮਰੇਡ ਬਾਬਾ ਸੌਣ ਸਿੰਘ ਅਤੇ ਬਾਬਾ ਖੰਡਾ ਸਿੰਘ ਨਾਲ ਪਹਿਲਾਂ ਲੁਧਿਆਣੇ ਅਤੇ ਫੇਰ ਮੁਲਤਾਨ ਜ਼ੇਲ੍ਹ ਵਿਚ ਆਜ਼ਾਦੀ ਦੀ ਲੜਾਈ ਲੜਦੇ ਹੋਏ ਜੇਲ੍ਹ ਕੱਟੀ । ਬਿਨਾਂ ਕਿਸੇ ਬਿਮਾਰੀ ਤੋਂ ਤੰਦਰੁਸਤ ਜੀਵਨ ਬਤੀਤ ਕਰ ਬੀਤੀ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਜ਼ੱਦੀ ਪਿੰਡ ਸੰਦੌੜ ਵਿਖੇ ਪੁਲਿਸ ਥਾਣਾ ਸੰਦੌੜ ਮੁਖੀ ਸਿਕੰਦਰ ਸਿੰਘ ਚੀਮਾ ਅਤੇ ਪੁਲਿਸ ਪਾਰਟੀ ਵਲੋਂ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ