JALANDHAR WEATHER

ਅਰਵਿੰਦ ਖੰਨਾ ਵਲੋਂ ਸੰਗਰੂਰ ਵਿਚ ਵਿਸ਼ਾਲ ਰੋਡ ਸ਼ੋਅ

ਸੰਗਰੂਰ 28 ਮਈ (ਧੀਰਜ ਪਸ਼ੌਰੀਆ )- ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵਲੋਂ ਸ਼ਹਿਰ ਸੰਗਰੂਰ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਜਦੋਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਪਹੁੰਚੇ ਤਾਂ ਭਾਜਪਾ ਵਰਕਰਾਂ ਦਾ ਜੋਸ਼ ਦੁਗਣਾ ਹੋ ਗਿਆ ਅਤੇ ਉਨ੍ਹਾਂ ਵਲੋਂ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਪੂਰਾ ਬਾਜ਼ਾਰ ਵਿਚ ਇਕ ਵਖਰਾ ਹੀ ਜੋਸ਼ ਭਰ ਦਿੱਤਾ। ਖੰਨਾ ਵਲੋਂ ਪਟਿਆਲਾ ਗੇਟ ਤੋਂ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਇਕ ਓਪਨ ਗੱਡੀ ਵਿਚ ਸਵਾਰ ਹੋ ਕੇ ਮੋਟਸਾਈਕਲਾਂ, ਕਾਰਾਂ ਅਤੇ ਟਰੈਕਟਰਾਂ ਦੇ ਵੱਡੇ ਕਾਫਿਲੇ ਦੇ ਨਾਲ ਮੇਨ ਬਾਜ਼ਾਰ ਤੋਂ ਧੂਰੀ ਗੇਟ ਤਕ ਪਹੁੰਚੇ।  ਇਸ ਮੌਕੇ ਲੋਕਾਂ ਅਤੇ ਸਥਾਨਕ ਦੁਕਾਨਦਾਰਾਂ ਵਲੋਂ ਖੰਨਾ ਦੀ ਅਗੁਵਾਈ ਵਿਚ ਚਲ ਰਹੇ ਕਰੀਬ 4 ਕਿਲੋਮੀਟਰ ਲੰਬੇ ਕਾਫ਼ਿਲੇ ਦਾ ਸਵਾਗਤ ਗੁਲਾਬ ਦੇ ਫੁੱਲਾਂ ਨਾਲ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ