JALANDHAR WEATHER

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਥੋਕ ਵਿਚ ਕੀਤੀਆਂ ਬਦਲੀਆਂ ਨਾਲ ਉਨ੍ਹਾਂ ਦੇ ਮਨੋਬਲ ਵਿਚ ਆ ਸਕਦੀ ਹੈ ਗਿਰਾਵਟ

ਸੰਗਰੂਰ, 18 ਜੂਨ ( ਧੀਰਜ ਪਸ਼ੋਰੀਆ )-ਪੰਜਾਬ ਵਿਚ ਦਿਨ ਪ੍ਰਤੀ ਦਿਨ ਜਿੱਥੇ ਜੁਰਮ ਵਧ ਰਿਹਾ ਹੈ ਉੱਥੇ ਹੀ ਨਸ਼ਿਆ ਦਾ ਪ੍ਰਕੋਪ ਵੀ ਅਮਰ ਵੇਲ ਵਾਂਗ ਵਧ ਰਿਹਾ ਹੈ।ਰੋਜਾਨਾ ਹੀ ਨਸ਼ੇ ਨਾਲ ਨੌਜਵਾਨਾ ਦੀਆਂ ਮੌਤਾ ਦੀਆਂ ਖਬਰਾਂ ਆ ਰਹੀਆ ਹਨ।ਨਸ਼ਿਆ ਦੇ ਸੌਦਾਗਰ ਬੇਖੌਫ ਹੋ ਕੇ ਪੰਜਾਬ ਦੀ ਜਵਾਨੀ ਨਾਲ ਖਿਲਵਾੜ ਕਰ ਰਹੇ ਹਨ। ਪੰਜਾਬ ਸਰਕਾਰ ਗਾਹੇ-ਵਗਾਹੇ ਨੀਤੀਆ ਵਿਚ ਤਬਦੀਲੀ ਕਰਕੇ ਨਸ਼ੇ ਨੂੰ ਠੱਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਨੀਅਤ 'ਚ ਕਮੀ ਰੜਕਦੀ ਹੈ। ਸਮਾਜ ਚਿੰਤਕ ਪਾਲੀ ਰਾਮ ਬਾਂਸਲ ਨੇ ਇਸ ਸੰਬੰਧੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਵੱਡੀ ਪੱਧਰ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਦੀਆਂ ਬਦਲੀਆ ਕਰਕੇ ਉਨ੍ਹਾ ਦੇ ਮਨੋਬਲ 'ਚ ਗਿਰਾਵਟ ਆ ਸਕਦੀ ਹੈ। ਜੇਕਰ ਸੱਚਮੁੱਚ ਹੀ ਨਸ਼ਿਆ ਦੇ ਸੌਦਾਗਰਾ ਅਤੇ ਕੁਝ ਇਕ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਰਮਿਆਨ ਮਿਲੀਭੁਗਤ ਹੈ ਤਾਂ ਉਨ੍ਹਾਂ ਨੂੰ ਬਦਲੀ ਦੀ "ਸਜਾ" ਦੇਣ ਦੀ ਬਜਾਏ ਅਨੁਸਾਸ਼ਨੀ ਕਾਰਵਾਈ ਕਰਕੇ ਨੌਕਰੀ ਚੋਂ ਲਾਂਭੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਅੱਤਵਾਦ ਦੌਰਾਨ ਸੈਕੜੇ ਮੁਲਾਜ਼ਮਾ ਦੀਆਂ ਕੁਰਬਾਨੀਆ ਦਿੱਤੀਆਂ। ਉਸ ਸਮੇ ਵੀ ਬੇਸ਼ੱਕ ਪੰਜਾਬ ਪੁਲਿਸ ਵਿਚ ਕੁਝ "ਕਾਲੀਆ ਭੇਡਾ " ਸਨ ਪਰ ਉਸ ਦੇ ਬਾਵਜੂਦ ਵੀ ਇਹ ਪੰਜਾਬ ਪੁਲਿਸ ਹੀ ਸੀ ਜਿਸ ਨੇ ਅੱਤਵਾਦ ਨੂੰ ਠੱਲ ਪਾਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੁਲਿਸ ਪ੍ਰਸ਼ਾਸਨ ਵਿਚ ਲੰਬਾ ਤਜੁਰਬਾ ਰੱਖਣ ਵਾਲੇ ਅਤੇ ਸਾਫ਼-ਸੁੱਥਰੇ ਅਕਸ ਵਾਲੇ ਐਮ.ਐਲ.ਏ. ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਗ੍ਰਹਿ ਵਿਭਾਗ ਸੌਂਪਿਆ ਜਾਵੇ । ਇਸ ਨਾਲ ਨਾ ਕੇਵਲ ਪੰਜਾਬ ਸਰਕਾਰ ਦੀ ਨਸ਼ਿਆ ਖ਼ਿਲਾਫ਼ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ ਉੱਥੇ ਹੀ ਪੰਜਾਬ ਤੇ ਲੱਗਿਆ ਨਸ਼ਿਆ ਦਾ ਕਾਲਾ ਦਾਗ ਉਤਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ