JALANDHAR WEATHER

ਸਰਹੱਦੀ ਖੇਤਰ ਵਿਚ ਪਏ ਮੀਂਹ ਤੇ ਗੜੇਮਾਰੀ ਨੇ ਦਿੱਤੀ ਰਾਹਤ, ਸੜਕਾਂ ਤੇ ਡਿੱਗੇ ਦਰਖ਼ਤ

ਅਜਨਾਲਾ, 19 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਅੱਜ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਅਸਾਨੀ ਹੋ ਜਾਵੇਗੀ । ਉਥੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ। ਓਧਰ ਸਰਹੱਦੀ ਖੇਤਰ 'ਚ ਕਈਆਂ ਥਾਵਾਂ ਤੇ ਸੜਕਾਂ ਤੇ ਦਰਖ਼ਤ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਤੇਜ਼ ਹਨੇਰੀ ਝੱਖੜ ਕਰਕੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ। ਜਿਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਅਜਨਾਲਾ ਨੇੜਲੇ ਇਕ ਪਿੰਡ ਵਿਚ ਤੇਜ਼ ਹਨੇਰੀ ਦੌਰਾਨ ਇਕ ਬੈਟਰੀ ਰਿਕਸ਼ਾ ਨਹਿਰ ਵਿੱਚ ਡਿੱਗ ਗਿਆ ਪਰ ਨਹਿਰ ਵਿਚ ਪਾਣੀ ਨਾ ਹੋਣ ਕਾਰਨ ਸਵਾਰੀਆਂ ਦਾ ਵਾਲ -ਵਾਲ ਬਚਾਅ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ