JALANDHAR WEATHER

ਬਾਰਸ਼ ਤੇ ਗੜ੍ਹੇ ਪੈਣ ਨਾਲ ਬੇਗੋਵਾਲ ਵਾਸੀਆਂ ਨੇ ਲਿਆ ਸੁੱਖ ਦਾ ਸਾਹ

ਬੇਗੋਵਾਲ, 19 ਜੂਨ (ਸੁਖਜਿੰਦਰ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਅਤਿ ਦੀ ਪੈ ਰਹੀ ਗਰਮੀ ਤੋਂ ਬੇਗੋਵਾਲ ਵਾਸੀਆਂ ਨੂੰ ਉਸ ਵੇਲੇ ਰਾਹਤ ਮਹਿਸੂਸ ਹੋਈ, ਜਦੋਂ ਅੱਜ ਦੁਪਹਿਰ ਬਾਅਦ ਕਸਬੇ ਵਿਚ ਭਾਰੀ ਮੀਂਹ ਪੈਣ ਦੇ ਨਾਲ ਨਾਲ ਗੜ੍ਹੇ ਵੀ ਪਏ। ਇਸ ਨਾਲ ਜਿੱਥੇ ਗਰਮੀ ਦੇ ਸਤਾਏ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਸੰਬੰਧੀ ਕਸਬੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਸਾਡੇ ਲਈ ਵੱਡੀ ਰਾਹਤ ਇਹ ਹੈ ਕਿ ਭਾਰੀ ਗਰਮੀ ਪੈਣ ਕਰਕੇ ਸਾਡੀ ਗ੍ਰਾਹਕੀ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ, ਅੱਜ ਮੀਂਹ ਪੈਣ ਨਾਲ ਸਾਨੂੰ ਆਰਥਿਕ ਲਾਭ ਵੀ ਮਿਲੇਗਾ, ਕਿਉਂਕਿ ਗਰਮੀ ਪੈਣ ਕਾਰਨ ਲੋਕ ਗਰਮੀ ਕਾਰਨ ਬਾਹਰ ਨਹੀਂ ਨਿਕਲਦੇ ਸਨ, ਪਰ ਅੱਜ ਕਸਬੇ ਦੇ ਆਸ ਪਾਸ ਪਿੰਡਾਂ ਵਿਚ ਵੀ ਮੀਂਹ ਪੈਣ ਨਾਲ ਰਾਹਤ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ