ਭਿਆਨਕ ਗਰਮੀ ਦਾ ਕਹਿਰ : ਹੱਜ ਕਰਨ ਗਏ 550 ਲੋਕਾਂ ਦੀ ਮੌਤ
ਰਿਆਦ, 19 ਜੂਨ - ਇਸ ਸਾਲ ਹੱਜ ਯਾਤਰਾ ਦੌਰਾਨ ਅੱਤ ਦੀ ਗਰਮੀ ਕਾਰਨ ਘੱਟੋ-ਘੱਟ 550 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 323 ਮਿਸਰੀ ਸਨ। ਸਾਊਦੀ ਅਰਬ ਦੇ ਸਰਕਾਰੀ ਟੀਵੀ ਨੇ ਦੱਸਿਆ ਕਿ ਮੱਕਾ ਦੀ ਮਸਜਿਦ ਵਿਚ ਸੋਮਵਾਰ ਨੂੰ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।