ਨਸ਼ਾ ਤਸਕਰਾ ਵਿਰੁੱਧ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 4 ਕਿੱਲੋ 400 ਗ੍ਰਾਮ ਹੈਰੋਇਨ ਬਰਾਮਦ

ਮਲੋਟ, 24 ਜਨਵਰੀ (ਪਾਟਿਲ, ਇਕਬਾਲ ਸਿੰਘ ਸ਼ਾਂਤ)-ਡੀ.ਐਸ.ਪੀ. ਮਲੋਟ ਬਲਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਨਾ ਲੰਬੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ 4 ਕਿੱਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਇਸ ਸੰਬੰਧ ’ਚ ਮੁਕਦਮਾ ਨੰਬਰ 17 ਮਿਤੀ 24-1-2023 ਅ/ਧ 21ਸੀ 61/85 ਐਨਡੀਪੀਐਸ ਐਕਟ ਤਹਿਤ ਬਰਖਿਲਾਫ ਗੌਰਵ ਠਾਕਰ ਉਰਫ਼ ਗੋਰਾ ਪੁੱਤਰ ਅਰੁਣ ਕੁਮਾਰ ਵਾਸੀ ਸਾਵਣ ਸਿੰਘ ਕਾਲੋਨੀ, ਨੇੜੇ ਮਾਰਕਫੈਡ ਚੌਂਕ, ਬਕਰਖਾਨਾ, ਕਪੂਰਥਲਾ ਅਤੇ ਅਕਾਸ਼ ਉਰਫ਼ ਯਾਦਵ ਵਾਸੀ ਮਾਰਕਫੈਡ ਚੌਂਕ ਬਕਰਖਾਨਾ ਕਪੂਰਥਲਾ ’ਤੇ ਥਾਣਾ ਲੰਬੀ ਵਿਖੇ ਦਰਜ ਕੀਤਾ ਗਿਆ । ਦੋਸ਼ੀ ਗੌਰਵ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕਰਨ ’ਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ ।