ਦਿਨ ਦਿਹਾੜੇ ਘਰ ਚੋਂ ਲੱਖਾਂ ਰੁਪਏ ਦਾ ਸੋਨਾ ,ਚਾਂਦੀ ਅਤੇ ਨਕਦੀ ਚੋਰੀ

ਸਰਦੂਲਗੜ੍ਹ, 24 ਜਨਵਰੀ (ਜੀ.ਐਮ.ਅਰੋੜਾ)-ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰਬਰ 9 'ਚ ਜਸਪਾਲ ਸਿੰਗਲਾ ਪੁੱਤਰ ਸੁਰਿੰਦਰ ਕੁਮਾਰ ਰੋੜੀ ਵਾਲੇ ਦੇ ਘਰੋਂ ਦਿਨ ਦੇ ਤਕਰੀਬਨ 3 ਵਜੇ ਚੋਰ ਲੱਖਾਂ ਰੁਪਏ ਦਾ ਸੋਨਾ , ਚਾਂਦੀ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸੰਬੰਧੀ ਸੱਤਪਾਲ ਸਿੰਗਲਾ ਨੇ ਦੱਸਿਆ ਕਿ ਅੱਜ ਤਕਰੀਬਨ 3 ਵਜੇ ਜਸਪਾਲ ਸਿੰਗਲਾ ਦਾ ਪਰਿਵਾਰ ਉਨ੍ਹਾਂ ਦੇ ਭਰਾ ਦੇ ਘਰ 30 ਮਿੰਟ ਲਈ ਹੀ ਗਿਆ ਸੀ ਕਿ ਜਦੋਂ ਉਹ ਘਰ ਆਏ ਤਾਂ ਅੰਦਰ ਸਾਰਾ ਕੁਝ ਖਿਲਰਿਆ ਪਿਆ ਸੀ ਤੇ ਘਰ ਵਿਚ ਪਿਆ 15 ਤੋਲੇ ਦੇ ਕਰੀਬ ਸੋਨੇ ਤੋਂ ਇਲਾਵਾ ਚਾਂਦੀ ਅਤੇ 50 ਹਜ਼ਾਰ ਦੇ ਕਰੀਬ ਪਈ ਨਕਦੀ ਗਾਇਬ ਸੀ। ਇਸ ਸੰਬੰਧੀ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।