ਆਈ.ਸੀ.ਸੀ. ਨੇ ਆਰੋਨ ਫਿੰਚ ਨੂੰ ਬੇਮਿਸਾਲ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਲਈ ਦਿੱਤੀ ਵਧਾਈ

ਦੁਬਈ, 8 ਫਰਵਰੀ-ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਆਸਟ੍ਰੇਲੀਆ ਦੇ ਆਰੋਨ ਫਿੰਚ ਨੂੰ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਲਈ ਵਧਾਈ ਦਿੱਤੀ ਹੈ, ਜਿਸ ਨੇ ਉਸ ਦੀ ਟੀਮ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਵਿਚ ਜਿੱਤ ਦਿਵਾਉਣ ਲਈ ਅਗਵਾਈ ਕੀਤੀ ਹੈ।36 ਸਾਲਾ ਆਰੋਨ ਫਿੰਚ ਨੇ 2011 ਵਿਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।