ਆਈ.ਏ.ਐਫ. 6 ਤਾਪਸ ਡਰੋਨ ਹਾਸਿਲ ਕਰੇਗੀ
ਨਵੀਂ ਦਿੱਲੀ, 23 ਜੂਨ (ਏ.ਐਨ.ਆਈ.): ਰੱਖਿਆ ਬਲਾਂ ਦੀ ਸਵਦੇਸ਼ੀ ਮਾਨਵ ਰਹਿਤ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਲਈ ਵੱਡੇ ਉਤਸ਼ਾਹ ਵਜੋਂ, ਭਾਰਤੀ ਹਵਾਈ ਸੈਨਾ ਨੇ ਕੇਂਦਰ ਸਰਕਾਰ ਨੂੰ 10 ਤਾਪਸ ਡਰੋਨ ਖ਼ਰੀਦਣ ਦਾ ਪ੍ਰਸਤਾਵ ਦਿੱਤਾ ਹੈ । ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ 10 ਵਿਚੋਂ, ਛੇ ਮੇਡ-ਇਨ-ਇੰਡੀਆ ਡਰੋਨ ਭਾਰਤੀ ਹਵਾਈ ਸੈਨਾ ਲਈ ਹੋਣਗੇ, ਜਦੋਂ ਕਿ ਬਾਕੀ ਚਾਰ ਭਾਰਤੀ ਜਲ ਸੈਨਾ ਲਈ ਹੋਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਤਾਪਸ ਡਰੋਨਾਂ ਨੂੰ ਰੱਖਿਆ ਬਲਾਂ ਵਿਚ ਸ਼ਾਮਿਲ ਕਰਨ ਅਤੇ ਪ੍ਰਾਪਤ ਕਰਨ ਲਈ ਪ੍ਰਮੁੱਖ ਏਜੰਸੀ ਹੋਵੇਗੀ।