JALANDHAR WEATHER

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵਲੋਂ 100 ਕੁਇੰਟਲ ਕਣਕ ਭੇਟ

 ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵਲੋਂ 100 ਕੁਇੰਟਲ ਕਣਕ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ। ਕਣਕ ਲੈ ਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾਂ ਨੇ ਕਿਹਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤ ਪ੍ਰਸ਼ਾਦਾ ਛਕਦੀ ਹੈ। ਸੰਗਤਾਂ ਵਲੋਂ ਆਪਣੀ ਕਮਾਈ ਵਿਚੋਂ ਲੰਗਰ ਸੇਵਾਵਾਂ ਵਿਚ ਹਿੱਸਾ ਪਾ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਇਸੇ ਤਹਿਤ ਹਰਿਆਣੇ ਦੇ ਪਿੰਡ ਲਾਡਵਾਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕਣਕ ਭੇਟ ਕੀਤੀ ਗਈ ਹੈ। ਸੰਗਤਾਂ ਪਾਸੋਂ ਇਹ ਸੇਵਾ ਇਕੱਤਰ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚਾਉਣ ਲਈ ਗੁਰਦੁਆਰਾ ਸਿੰਘ ਸਭਾ ਲਾਡਵਾਂ ਦੇ ਪ੍ਰਧਾਨ ਸੁਰਿੰਦਰ ਸਿੰਘ, ਜਥੇਦਾਰ ਪ੍ਰੇਮ ਸਿੰਘ, ਪਰਮਜੀਤ ਸਿੰਘ ਦੁਨੀਆ ਮਾਜਰਾ ਸਾਬਕਾ ਮੀਤ ਸਕੱਤਰ ਦਾ ਵੱਡਾ ਸਹਿਯੋਗ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ