JALANDHAR WEATHER

ਟੋਏ ਟ੍ਰੇਨ ’ਚੋਂ ਡਿੱਗ ਕੇ 11 ਸਾਲਾਂ ਬੱਚੇ ਦੀ ਮੌਤ

ਚੰਡੀਗੜ੍ਹ, 24 ਜੂਨ- ਅੱਜ ਇਥੇ ਸਥਿਤ ਐਲਾਂਟੇ ਮਾਲ ਵਿਖੇ ਇਕ 11 ਸਾਲਾਂ ਬੱਚੇ ਦੀ ਖਿਡੌਣਾ ਰੇਲਗੱਡੀ (ਟੋਏ ਟ੍ਰੇਨ) ਵਿਚ ਝੂਟਾ ਲੈਂਦੇ ਸਮੇਂ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਨਵਾਂਸ਼ਹਿਰ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਵਿਖੇ ਘੁੰਮਣ ਆਇਆ ਸੀ। ਝੂਟੇ ਲੈਂਦੇ ਸਮੇਂ ਅਚਾਨਕ ਖਿਡੌਣਾ ਰੇਲਗੱਡੀ (ਟੋਏ ਟ੍ਰੇਨ) ਪਲਟ ਗਈ, ਜਿਸ ਕਾਰਨ ਬੱਚਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਬੱਚੇ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਿ੍ਰਤਕ ਬੱਚੇ ਦੀ ਪਛਾਣ ਸ਼ਾਹਬਾਜ਼ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰਾਮ ਗੋਪਾਲ ਨੇ ਕਿਹਾ ਕਿ ਧਾਰਾ 304ਏ ਤਹਿਤ ਐਫ਼.ਆਈ.ਆਰ. ਦਰਜ ਕਰਕੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ