'ਆਪ' ਦੇ ਕੌਂਸਲਰ ਰਣਧੀਰ ਸਿੰਘ ਨੇ ਸਮਰਾਲਾ ਕੌਂਸਿਲ ਤੋਂ ਦਿੱਤਾ ਅਸਤੀਫ਼ਾ
ਸਮਰਾਲਾ, 24 ਜੂਨ( ਗੋਪਾਲ ਸੋਫਤ)- ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 12 ਤੋਂ ਕੌਂਸਲਰ ਰਣਧੀਰ ਸਿੰਘ ਪਨੇਸਰ ਨੇ ਆਪਣੀ ਕੌਂਸਲਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ । ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ ਉਹ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿਸ ਵਾਰਡ ਵਿਚੋ ਸ਼ਹਿਰ ਦੇ ਸਾਰੇ ਵਾਰਡ ਦੇ ਉਮੀਦਵਾਰਾਂ ਨਾਲੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਕੌਂਸਲਰ ਬਣੇ ਸਨ। ਇਹ ਵਾਰਡ ਚਾਰ ਵਾਰ ਰਹਿ ਚੁੱਕੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋ ਅਤੇ ਮੌਜੂਦਾ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਵਕਾਰ ਅਤੇ ਪ੍ਰਭਾਵ ਵਾਲੇ ਵਾਰਡ ਵਿਚ ਗਿਣਿਆ ਜਾਂਦਾ ਹੈ। ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋ ਨੇ ਸ਼੍ਰੀ ਪਨੇਸਰ ਵਲੋਂ ਦਿੱਤਾ ਅਸਤੀਫ਼ਾ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਨੇ ਅਸਤੀਫ਼ਾ ਦੇਣ ਵਾਲੇ ਕੌਂਸਲਰ ਦੀ ਨਿੱਜੀ ਸੁਣਵਾਈ ਵੀ ਮੁਕੰਮਲ ਕਰ ਲਈ ਹੈ ਅਤੇ ਇਸੇ ਹਫਤੇ ਹੋਣ ਵਾਲੀ ਨਗਰ ਕੌਂਸਲ ਦੀ ਮੀਟਿੰਗ ਵਿਚ ਅਸਤੀਫ਼ਾ ਪ੍ਰਵਾਨਗੀ ਲਈ ਰੱਖਿਆ।