JALANDHAR WEATHER

ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੋਂ ਡਰੋਨ ਦੇ ਨਾਲ ਮਿਲੀ ਨਸ਼ੇ ਦੀ ਖੇਪ

ਜਲਾਲਾਬਾਦ,25 ਜੂਨ (ਪ੍ਰਦੀਪ ਕੁਮਾਰ)-ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੀ ਜਲਾਲਾਬਾਦ ਇਲਾਕੇ ਦੀ ਚੋਕੀ ਐਸ.ਐਸ. ਵਾਲਾ ਤੋਂ ਕਰੋੜਾਂ ਰੁਪਏ ਦੀ ਨਸ਼ੇ ਦੀ ਖੇਪ ਸਣੇ ਬੀ.ਐਸ.ਐਫ ਨੇ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਜਿਸ ਨੂੰ ਬੀ.ਐਸ.ਐਫ. ਨੇ ਪੁਲਿਸ ਹਵਾਲੇ ਕਰ ਦਿਤਾ ਅਤੇ ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ। ਮਿਲੀ ਜਾਣਕਾਰੀ ਮੁਤਾਬਕ ਚੋਕੀ ਐਸ.ਐਸ. ਵਾਲਾ ਇਲਾਕੇ ਤੋਂ ਇਹ ਬਰਾਮਦਗੀ ਹੋਈ ਹੈ। ਬੀ.ਐਸ.ਐਫ. 52 ਬਟਾਲੀਅਨ ਦੇ ਜਵਾਨਾਂ ਨੂੰ ਇਹ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ ਸਾਂਝੇ ਤੋਰ ਤੇ ਸਰਹੱਦ ਤੇ ਤਲਾਸ਼ੀ ਮੁਹਿੰਮ ਨੂੰ ਚਲਾਇਆ ਅਤੇ ਇਹ ਬਰਾਮਦਗੀ ਕੀਤੀ। ਡਰੋਨ ਨਾਲ ਬਰਾਮਦ ਹੋਏ ਹੈਰੋਇਨ ਦੇ ਪੈਕਟ ਦਾ ਵੱਜਣ 510 ਗ੍ਰਾਮ ਦੱਸਿਆ ਜਾ ਰਿਹਾ ਹੈ। ਜਿਸ ਦੀ ਕੀਮਤ ਕੋਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸਰਹੱਦੀ ਚੋਕੀ ਤੇ ਬੀ.ਐਸ.ਐਫ. 52 ਬਟਾਲੀਅਨ ਸੀਓ ਸੁਸ਼ੀਲ ਕੁਮਾਰ ਅਤਰੀ ਅਤੇ ਜਲਾਲਾਬਾਦ ਦੇ ਡੀ.ਐਸ.ਪੀ.ਏ.ਆਰ. ਸ਼ਰਮਾ ਸਣੇ ਹੋਰਨਾਂ ਅਧਿਕਾਰੀਆਂ ਨੇ ਜਵਾਨਾਂ ਨੂੰ ਦੀ ਤਾਰੀਫ਼ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ