JALANDHAR WEATHER

ਪਿੰਡ ਬਿਲਾਸਪੁਰ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਸਮੇਤ ਦੋ ਸਕੱਤਰ ਇਕ ਮੈਨੇਜਰ ਗੰਭੀਰ ਜ਼ਖ਼ਮੀ

ਬੀਜਾ(ਪਾਇਲ), 25 ਜੂਨ ( ਹਰਜਿੰਦਰ ਸਿੰਘ ਲਾਲ/ਅਵਤਾਰ ਸਿੰਘ ਜੰਟੀ ਮਾਨ)-ਦੋਰਾਹਾ ਅਧੀਨ ਆਉਦੇ ਪਿੰਡ ਬਿਲਾਸਪੁਰ ਵਿਖੇ ਮਹੰਤਾਂ ਦੇ ਡੇਰੇ ਦੀ 21 ਏਕੜ ਜਮੀਨ ਤੇ ਕਬਜਾ ਲੈਣ ਗਏ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਜ਼ਬਰਦਸਤ ਝੜਪ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਵਿਚ ਸ਼੍ਰੋਮਣੀ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਕੇਹਰ ਸਿੰਘ ਮਗਰ, ਅਤੇ ਦੋ ਸਕੱਤਰਾਂ ਸਮੇਤ 15 ਦੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਾਇਲ ਦੇ ਸਿਵਿਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵਲੋਂ ਚਾਰ ਪੰਜ ਸ਼੍ਰੋਮਣੀ ਕਮੇਟੀ ਮੁਲਾਜ਼ਮ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਰੈਫਰ ਕੀਤਾ ਗਿਆ। ਪਾਇਲ ਦੇ ਡੀ.ਐਸ.ਪੀ ਨਿਕਿਲ ਗਰਗ, ਦਰਾਹਾ ਦੇ ਐਸ ਐਚ ਓ ਗੁਰ ਪ੍ਰਤਾਪ ਸਿੰਘ ਦੇ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਾਇਲ ਦੇ ਸਿਵਲ ਹਸਪਤਾਲ ਵਿਚ ਪਹੁੰਚੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ