ਕਾਂਗਰਸ ਨੇ ਕਈ ਵਾਰ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਕੁਚਲਿਆ - ਅਮਿਤ ਸ਼ਾਹ
ਨਵੀਂ ਦਿੱਲੀ, 25 ਜੂਨ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਕਾਂਗਰਸ ਨੇ ਇਕ ਖਾਸ ਪਰਿਵਾਰ ਨੂੰ ਸੱਤਾ ਵਿਚ ਬਣਾਏ ਰੱਖਣ ਲਈ ਕਈ ਵਾਰ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਕੁਚਲਿਆ। ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਭਾਰਤ ਦੇ ਲੋਕਾਂ 'ਤੇ ਬੇਰਹਿਮ ਅੱਤਿਆਚਾਰ ਕੀਤੇ। ਕਾਂਗਰਸ ਪਾਰਟੀ ਦਾ ਯੁਵਰਾਜ ਇਹ ਭੁੱਲ ਗਿਆ ਕਿ ਉਸਦੀ ਦਾਦੀ ਨੇ ਐਮਰਜੈਂਸੀ ਲਗਾਈ ਸੀ ਅਤੇ ਉਸਦੇ ਪਿਤਾ ਰਾਜੀਵ ਗਾਂਧੀ ਨੇ 23 ਜੁਲਾਈ 1985 ਨੂੰ ਲੋਕ ਸਭਾ ਵਿਚ ਇਸ ਭਿਆਨਕ ਘਟਨਾ 'ਤੇ ਬਹੁਤ ਮਾਣ ਕਰਦੇ ਹੋਏ ਕਿਹਾ ਸੀ ਕਿ ਐਮਰਜੈਂਸੀ ਵਿਚ ਕੁਝ ਵੀ ਗਲਤ ਨਹੀਂ ਹੈ।
;
;
;
;
;
;
;
;