
ਨਵੀਂ ਦਿੱਲੀ, 25 ਜੂਨ-ਦਿੱਲੀ ਹਾਈਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਲਈ ਹੇਠਲੀ ਅਦਾਲਤ ਦੇ ਜ਼ਮਾਨਤ ਦੇ ਆਦੇਸ਼ 'ਤੇ ਰੋਕ ਲਗਾਉਣ ਦੀ ਈ.ਡੀ. ਦੀ ਅਰਜ਼ੀ ਨੂੰ ਮਨਜ਼ੂਰੀ ਦੇਣ 'ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਹਾਈਕੋਰਟ ਕੋਲ ਕੇਜਰੀਵਾਲ ਖਿਲਾਫ ਪੁਖਤਾ ਸਬੂਤ ਹਨ ਤੇ ਉਹ ਹੋਰ ਕਈ ਘੁਟਾਲਿਆਂ ਵਿਚ ਸ਼ਾਮਿਲ ਹਨ।