ਖੇਮਕਰਨ ਦੇ ਸਰਹੱਦੀ ਖੇਤਰ 'ਚੋਂ ਡ੍ਰੋਨ ਤੇ ਅੱਧਾ ਕਿੱਲੋ ਹੈਰੋਇਨ ਬਰਾਮਦ
ਖੇਮਕਰਨ, 10 ਜੁਲਾਈ (ਰਾਕੇਸ਼ ਬਿੱਲਾ)-ਖੇਮਕਰਨ ਦੇ ਸਰਹੱਦੀ ਇਲਾਕੇ ਵਿਚ ਅੱਜ ਪੁਲਿਸ ਤੇ ਬੀ. ਐਸ. ਐਫ. ਨੇ ਮੁੜ ਪਾਕਿਸਤਾਨ ਤਰਫੋਂ ਆਏ ਇਕ ਡ੍ਰੋਨ ਤੇ ਕਰੀਬ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀ. ਐਸ. ਪੀ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਉਤੇ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ. ਐਸ. ਐਫ. ਦੀ 101 ਬਟਾਲੀਅਨ ਦੇ ਜਵਾਨਾਂ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਕਿਸਾਨ ਬੋਹੜ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਝੋਨੇ ਦੇ ਖੇਤ ਵਿਚ ਡਿੱਗਾ ਪਿਆ ਵਾਈਆਂ ਦਾ ਬਣਿਆ ਛੋਟਾ ਡ੍ਰੋਨ ਬਰਾਮਦ ਕੀਤਾ ਹੈ, ਜਿਸ ਨਾਲ ਪੀਲਲੇ ਰੰਗ ਦਾ ਬੰਨ੍ਹਿਆ ਪੈਕਟ ਵੀ ਮਿਲਿਆ, ਜਿਸ ਵਿਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਨਿਕਲੀ ਹੈ। ਥਾਣਾ ਖੇਮਕਰਨ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।