JALANDHAR WEATHER

ਜੇਲ੍ਹ ਦੇ ਬਾਹਰ ਕਾਂਗਰਸੀ ਆਗੂ ਦੇ ਮਾਰੀਆਂ ਗੋਲੀਆਂ ,ਇਲਾਜ ਦੌਰਾਨ ਮੌਤ

ਫ਼ਿਰੋਜ਼ਪੁਰ, 23 ਜੂਨ - ਫ਼ਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਜੇਲ੍ਹ ਦੇ ਬਾਹਰ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਗੋਲੀਆਂ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਮ੍ਰਿਤਕ ਕਾਂਗਰਸੀ ਆਗੂ ਦੀ ਪਛਾਣ ਲਲਿਤ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਜੇਲ੍ਹ ਦੇ ਬਾਹਰ ਹਮਲਾਵਰਾਂ ਨੇ ਬੀਤੀ ਸ਼ਾਮ ਗੋਲੀਆਂ ਮਾਰੀਆਂ ਸਨ। ਕਰੀਬ 3 ਹਮਲਾਵਰਾਂ ਵਲੋਂ ਫਾਇਰਿੰਗ ਕੀਤੀ ਗਈ ਸੀ। ਲਲਿਤ ਕੁਮਾਰ ਦਾ ਸਾਥੀ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਨੂੰ ਲਿਆਉਣ ਲਈ ਲਲਿਤ ਆਪਣੇ ਸਾਥੀਆਂ ਦੇ ਨਾਲ ਗਿਆ ਸੀ। ਲਲਿਤ ਕੁਮਾਰ ਨੂੰ ਤਿੰਨ ਗੋਲੀਆਂਲੱਗੀਆਂ ਸਨ ਅਤੇ ਲਲਿਤ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ