ਜਲੰਧਰ ਪੱਛਮੀ ਜ਼ਿਮਨੀ ਚੋਣ: 12ਵੇਂ ਗੇੜ ਦੇ ਚੋਣ ਰੁਝਾਨ ਆਏ ਸਾਹਮਣੇ
.jpg)
ਜਲੰਧਰ, 13 ਜੁਲਾਈ (ਜਸਪਾਲ ਸਿੰਘ)- ਜਲੰਧਰ ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੇ 12ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਇਸ ਵਿਚ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ 52732 ਵੋਟਾਂ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 15278 ਵੋਟਾਂ ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 16614 ਵੋਟਾਂ ਮਿਲੀਆਂ ਹਨ।