ਇੰਡੋਨੇਸ਼ੀਆ : ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
.jpg)
ਜਕਾਰਤਾ, (ਇੰਡੋਨੇਸ਼ੀਆ) 13 ਜੁਲਾਈ-ਮੱਧ ਜਾਵਾ ਦੇ ਬੋਯੋਲਾਲੀ ਰੀਜੈਂਸੀ ਵਿਚ ਸੋਲੋ-ਨਗਾਵੀ ਟੋਲ ਰੋਡ 'ਤੇ ਸ਼ਨੀਵਾਰ ਨੂੰ ਇਕ ਵਾਹਨ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜਦੋਂ ਇਕ ਮਿੰਨੀ ਬੱਸ ਜੋ 22 ਯਾਤਰੀਆਂ ਨੂੰ ਲੈ ਕੇ ਸੁਰਬਾਯਾ ਤੋਂ ਯੋਗਯਾਕਾਰਤਾ ਜਾ ਰਹੀ ਸੀ, ਸਾਹਮਣੇ ਆ ਰਹੇ ਇਕ ਹਲਕੇ ਇੱਟ ਵਾਲੇ ਟਰੱਕ ਨਾਲ ਟਕਰਾਅ ਗਈ। ਇਸ ਦੌਰਾਨ ਮਿੰਨੀ ਬੱਸ ਵਿਚ ਸਵਾਰ 22 ਯਾਤਰੀਆਂ ਵਿਚੋਂ ਡਰਾਈਵਰ ਸਮੇਤ ਛੇ ਦੀ ਮੌਤ ਹੋ ਗਈ।