JALANDHAR WEATHER

ਮੁੰਬਈ ਨੂੰ ਵਿਸ਼ਵ ਦੀ ਫਿਨਟੇਕ ਰਾਜਧਾਨੀ ਬਣਾਉਣ ਦਾ ਟੀਚਾ: ਪ੍ਰਧਾਨ ਮੰਤਰੀ ਮੋਦੀ

ਮੁੰਬਈ (ਮਹਾਰਾਸ਼ਟਰ) , 13 ਜੁਲਾਈ (ਏਐਨਆਈ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦਾ ਖੇਤੀਬਾੜੀ, ਉਦਯੋਗ ਅਤੇ ਵਿੱਤ ਖੇਤਰ ਦੀ ਸ਼ਕਤੀ ਤੋਂ ਇਲਾਵਾ ਸ਼ਾਨਦਾਰ ਇਤਿਹਾਸ ਹੈ। ਉਨ੍ਹਾਂ ਦਾ ਉਦੇਸ਼ ਮਹਾਰਾਸ਼ਟਰ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ। ਇਸ ਨੂੰ ਵਿਸ਼ਵ ਦੇ ਇਕ ਆਰਥਿਕ ਪਾਵਰਹਾਊਸ ਵਿਚ ਬਦਲਣ ਅਤੇ ਮੁੰਬਈ ਨੂੰ ਵਿਸ਼ਵ ਦੀ ਫਿਨਟੇਕ ਰਾਜਧਾਨੀ ਬਣਾਉਣ ਲਈ ਅਸੀਂ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਕਰਾਂਗੇ । ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਮੁੰਬਈ ਵਿਚ 29,400 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ । ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰ ਰਹੀਆਂ ਵਿਰੋਧੀਆਂ ਪਾਰਟੀਆਂ ਨੂੰ ਵੀ ਜਵਾਬ ਦਿੱਤਾ ਹੈ । ਹਾਲ ਹੀ ਵਿਚ ਆਰ.ਬੀ.ਆਈ. ਰੁਜ਼ਗਾਰ 'ਤੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਰਫ ਤਿੰਨ-ਚਾਰ ਸਾਲਾਂ 'ਚ ਕਰੀਬ ਅੱਠ ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ