JALANDHAR WEATHER

ਨਹਿਰ 'ਚ ਡੁੱਬਣ ਨਾਲ 78 ਸਾਲਾ ਬਜ਼ੁਰਗ ਦੀ ਮੌਤ

ਕੋਟਫ਼ਤੂਹੀ, 18 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਐਮਾ ਜੱਟਾ ਦੇ ਕਰੀਬ ਬਿਸਤ ਦੁਆਬ ਨਹਿਰ ਵਿਚ 78 ਸਾਲਾ ਬਜ਼ੁਰਗ ਦੇ ਡਿੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਜਗਤਪੁਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਅਣਵਿਆਹਿਆ 78 ਸਾਲਾ ਚਾਚਾ ਅਮਰਜੀਤ ਸਿੰਘ ਉਨ੍ਹਾਂ ਨਾਲ ਰਹਿੰਦਾ ਹੈ, ਉਹ ਬੀਤੇ ਦਿਨ ਸਾਈਕਲ ਉੱਪਰ ਆਪਣੀ ਪੋਤੀ ਨੂੰ ਮਿਲਣ ਪਿੰਡ ਟੂਟੋਮਜਾਰਾ ਨੂੰ ਜਾ ਰਿਹਾ ਸੀ, ਜਿਸ ਦੇ ਸਾਈਕਲ ਦਾ ਸੰਤੁਲਨ ਵਿਗੜ ਜਾਣ ਕਰ ਕੇ ਉਹ ਪਿੰਡ ਐਮਾ ਜੱਟਾ ਦੇ ਕਰੀਬ ਪਾਣੀ ਨਾਲ ਭਰੀ ਬਿਸਤ ਦੁਆਬ ਨਹਿਰ ਵਿਚ ਡਿਗ ਪਿਆ, ਜਿਸ ਦੀ ਮੌਤ ਹੋ ਗਈ, ਇਸ ਸੰਬੰਧ ਵਿਚ ਪੁਲਿਸ ਚੌਕੀ ਕੋਟਫ਼ਤੂਹੀ ਦੇ ਏ.ਐੱਸ.ਆਈ ਸੁਰਜੀਤ ਸਿੰਘ ਨੇ ਪੁਲਿਸ ਮੁਲਜ਼ਮਾਂ ਤੇ ਰਾਹਗੀਰਾਂ ਦੀ ਮੱਦਦ ਨਾਲ ਮਿ੍ਤਕ ਦੀ ਲਾਸ਼ ਬਾਹਰ ਕੱਢ ਕੇ 174 ਦੀ ਕਾਰਵਾਈ ਕਰ ਕੇ ਮਿ੍ਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ