ਚੋਣ ਰੈਲੀ ਦੌਰਾਨ ਅਣਪਛਾਤੇ ਹਮਲਾਵਰ ਨੇ ਮੇਰੇ 'ਤੇ ਕੀਤਾ ਹਮਲਾ - ਡੋਨਾਲਡ ਟਰੰਪ
.jpg)
ਨਿਊਯਾਰਕ (ਅਮਰੀਕਾ), 14 ਜੁਲਾਈ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸ਼ਨੀਵਾਰ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਬਟਲਰ 'ਚ ਇਕ ਰੈਲੀ ਦੌਰਾਨ ਉਨ੍ਹਾਂ ਨੂੰ ਗੋਲੀ ਮਾਰੀ ਗਈ। ਟਰੰਪ ਨੇ ਕਿਹਾ ਕਿ ਮੈਂ ਇਕ ਗੂੰਜਣ ਵਾਲੀ ਆਵਾਜ਼ ਸੁਣੀ ਅਤੇ ਤੁਰੰਤ ਮਹਿਸੂਸ ਕੀਤਾ ਕਿ ਗੋਲੀ ਚਮੜੀ ਵਿਚੋਂ ਨਿਕਲਦੀ ਹੈ। ਬਹੁਤ ਖੂਨ ਨਿਕਲਿਆ। ਪੋਸਟ ਵਿਚ ਟਰੰਪ ਨੇ ਕਿਹਾ ਕਿ ਰੈਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ੂਟਰ ਬਾਰੇ ਫਿਲਹਾਲ ਕੁਝ ਨਹੀਂ ਪਤਾ ਹੈ, ਕੌਣ ਸੀ, ਜੋ ਹੁਣ ਮਰ ਗਿਆ ਹੈ।