JALANDHAR WEATHER

ਮੱਧ ਪ੍ਰਦੇਸ਼ : 2 ਵੱਖ-ਵੱਖ ਸੜਕ ਹਾਦਸਿਆਂ ਵਿਚ 3 ਵਿਅਕਤੀਆਂ ਦੀ ਮੌਤ

ਜਬਲਪੁਰ, (ਮੱਧ ਪ੍ਰਦੇਸ਼) 14 ਜੁਲਾਈ-ਮੱਧ ਪ੍ਰਦੇਸ਼ ਦੇ ਭਿੰਡ ਅਤੇ ਜਬਲਪੁਰ ਜ਼ਿਲ੍ਹਿਆਂ ਵਿਚ ਐਤਵਾਰ ਨੂੰ ਵਾਪਰੇ 2 ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਪੁਲਿਸ ਸੁਪਰਡੈਂਟ ਅਸਿਤ ਯਾਦਵ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 5 ਵਜੇ ਭਿੰਡ ਦੇ ਬਰਹਦ ਪਿੰਡ 'ਚ ਮਜ਼ਦੂਰਾਂ ਨੂੰ ਲੈ ਕੇ ਗਵਾਲੀਅਰ ਵੱਲ ਜਾ ਰਹੀ ਇਕ ਵੈਨ ਉਲਟ ਪਾਸੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾਅ ਗਈ ਤੇ ਹਾਦਸਾ ਵਾਪਰ ਗਿਆ। ਬਰੇਲਾ ਪਿੰਡ ਨੇੜੇ 2 ਟਰੱਕਾਂ ਦੀ ਟੱਕਰ ਹੋ ਗਈ ਅਤੇ ਫਿਰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਇਕ ਵਾਹਨ ਦੇ ਡਰਾਈਵਰ ਦੀ ਸੜ ਕੇ ਮੌਤ ਹੋ ਗਈ, ਜਦਕਿ ਮ੍ਰਿਤਕ ਦੀ ਪਛਾਣ ਹੋਣੀ ਅਜੇ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ