JALANDHAR WEATHER

ਮੱਧ ਪ੍ਰਦੇਸ਼ : 4 ਬੱਚਿਆਂ ਸਮੇਤ ਮਾਂ ਨੇ ਖੂਹ 'ਚ ਮਾਰੀ ਛਾਲ, ਮੌਤ

ਮੰਦਸੌਰ, (ਮੱਧ ਪ੍ਰਦੇਸ਼) 14 ਜੁਲਾਈ-ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿਚ ਅੱਜ ਇਕ ਔਰਤ ਵਲੋਂ 4 ਬੱਚਿਆਂ ਸਮੇਤ ਖੂਹ ਵਿਚ ਛਾਲ ਮਾਰ ਦਿੱਤੀ ਗਈ। ਇਹ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 100 ਕਿਲੋਮੀਟਰ ਦੂਰ ਗਾਰੋਥ ਦੇ ਪਿੱਪਲਖੇੜਾ ਪਿੰਡ ਵਿਚ ਤੜਕੇ ਵਾਪਰੀ। ਵਧੀਕ ਪੁਲਿਸ ਸੁਪਰਡੈਂਟ ਹੇਮਲਤਾ ਕੁਰਿਲ ਨੇ ਦੱਸਿਆ ਕਿ ਅਰਵਿੰਦ (11), ਅਨੁਸ਼ਾ (9), ਬਿੱਟੂ (6) ਅਤੇ ਕਾਰਤਿਕ (3) ਦੀਆਂ ਲਾਸ਼ਾਂ ਨੂੰ ਖੂਹ ਵਿਚੋਂ ਬਾਹਰ ਕੱਢ ਲਿਆ ਗਿਆ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਗਨਾ ਦੇ ਪਤੀ ਰੋਡੂ ਸਿੰਘ ਨੇ ਸ਼ਨੀਵਾਰ ਸ਼ਾਮ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਸਮੇਤ ਘਰ ਛੱਡ ਕੇ ਨੇੜੇ ਦੇ ਸਕੂਲ 'ਚ ਸ਼ਰਨ ਲੈ ਗਈ। ਔਰਤ ਨੇ ਸਵੇਰੇ 6 ਵਜੇ ਦੇ ਕਰੀਬ ਬੱਚਿਆਂ ਨਾਲ ਖੂਹ 'ਚ ਛਾਲ ਮਾਰ ਦਿੱਤੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ