ਪਾਤੜਾਂ : ਡਾਇਰੀਆ ਨਾਲ 40 ਲੋਕ ਹੋਏ ਬੀਮਾਰ
.jpg)
ਪਾਤੜਾਂ, 14 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਦੀ ਇਕ ਸਲੱਮ ਬਸਤੀ ਵਿਚ ਕਈ ਦਿਨਾਂ ਤੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਰਲ ਜਾਣ ਨਾਲ ਬਹੁਤ ਸਾਰੇ ਬੱਚਿਆਂ ਅਤੇ ਕੁਝ ਨੌਜਵਾਨਾਂ ਸਮੇਤ 40 ਦੇ ਕਰੀਬ ਲੋਕ ਡਾਇਰੀਆ ਨਾਲ ਬੀਮਾਰ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਉਤੇ ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਇਸ ਦੀ ਸੂਚਨਾ ਮਿਲਣ ਉਤੇ ਹਰਕਤ ਵਿਚ ਆਏ ਸਿਹਤ ਵਿਭਾਗ ਵਲੋਂ ਇਸ ਬਸਤੀ ਦਾ ਦੌਰਾ ਕਰਕੇ ਲੋਕਾਂ ਨੂੰ ਗੋਲੀਆਂ ਅਤੇ ਪਾਊਡਰ ਵੰਡਿਆ ਗਿਆ।