ਪਿੰਡ ਮਾਦੋਕੇ 'ਚ ਬਾਈਬਲ ਦੀ ਬੇਅਦਬੀ ਮਗਰੋਂ ਮਸੀਹੀ ਭਾਈਚਾਰੇ 'ਚ ਰੋਸ
.jpg)
ਚੋਗਾਵਾਂ, 14 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਦੋਕੇ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਪਵਿੱਤਰ ਬਾਈਬਲ ਨੂੰ ਸਾੜ ਕੇ ਬੇਅਬਦੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਗੁਰਿੰਦਰਪਾਲ ਸਿੰਘ ਨਾਗਰਾ, ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਮੌਕੇ ਉਤੇ ਪਹੁੰਚੇ। ਇਸ ਸੰਬੰਧੀ ਵਲੈਤ ਮਸੀਹ, ਬੰਟੀ ਅਜਨਾਲਾ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਨੈਸ਼ਨਲ ਕੋਆਰਡੀਨੇਟਰ ਨੇ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪਿੰਡ ਵਿਚ ਵਾਪਰੀ ਇਸ ਘਟਨਾ ਨੂੰ ਲੈ ਕੇ ਮਸੀਹੀ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।