JALANDHAR WEATHER

ਗਰਮੀ ਕਾਰਨ ਟ੍ਰਾਸਫਾਰਮ ਨੂੰ ਲੱਗੀ ਅੱਗ,ਨਾਲ ਦੇ ਦੁਕਾਨਦਾਰਾਂ ਨੇ ਦੁਕਾਨਾਂ ਕੀਤੀਆਂ ਬੰਦ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ)-ਸਥਾਨਕ ਪੀਰਾ ਗੇਟ ਵਿਖੇ ਅੱਜ ਸਿਖਰ ਦੁਪਿਹਰ ਗਰਮੀ ਕਾਰਨ ਬਿਜਲੀ ਦੇ ਟ੍ਰਾਸਫਾਰਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਨਾਲ ਦੇ ਦੁਕਾਨਦਾਰਾਂ ਨੇ ਡਰ ਕਾਰਨ ਆਪਣੀਆ ਦੁਕਾਨਾਂ ਬੰਦ ਕਰ ਦਿੱਤੀਆ।ਭਾਵੇ ਇਸ ਮੋਕੇ ਤੇ ਕੋਈ ਨੁਕਸਾਨ ਨਹੀਂ ਹੋਇਆ ਫਿਰ ਵੀ ਟ੍ਰਾਸਫਾਰਮ ਦੇ ਨਾਲ ਲੱਗਦੇ ਦੁਕਾਨਦਾਰ ਡਰ ਗਏ ਅਤੇ ਉਨ੍ਹਾਂ ਨੇ ਡਰ ਕਾਰਨ ਕੁਝ ਸਮੇਂ ਲਈ ਆਪਣੀਆ ਦੁਕਾਨਾਂ ਬੰਦ ਕਰਨ ਨੂੰ ਹੀ ਸਹੀ ਸਮਝਿਆ। ਇਸ ਮੋਕੇ ਤੇ ਭਾਵੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗਿਆ ਲੇਕਿਨ ਫਿਰ ਵੀ ਲੋਕਾਂ ਮੁਤਾਬਿਕ ਅੱਗ ਲੱਗਣ ਦਾ ਕਾਰਨ ਗਰਮੀ ਅਤੇ ਬਿਜਲੀ ਦੇ ਵੱਧ ਰਹੇ ਲੋਡ ਹੀ ਹੋ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ