JALANDHAR WEATHER

ਸੀ.ਆਰ.ਪੀ.ਐਫ. ਦੇ ਹੈਡ ਕਾਂਸਟੇਬਲ ਮਨੋਜ ਕੁਮਾਰ ਦੀ ਨਾਗਾਲੈਂਡ ਚ ਡਿਊਟੀ ਦੌਰਾਨ ਮੌਤ

 ਭੰਗਾਲਾ (ਹੁਸ਼ਿਆਰਪੁਰ), 23 ਜੂਨ (ਬਲਵਿੰਦਰਜੀਤ ਸਿੰਘ ਸੈਣੀ) - ਤਹਿਸੀਲ ਮੁਕੇਰੀਆਂ ਨਾਲ ਸੰਬੰਧਿਤ ਸੀ.ਆਰ.ਪੀ.ਐਫ. ਦੀ ਬਟਾਲੀਅਨ ਨੰਬਰ 173 ਬੀ.ਐਨ. ਦੇ ਹੈਡ ਕਾਂਸਟੇਬਲ ਮਨੋਜ ਕੁਮਾਰ (38) ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਮਨੋਜ ਕੁਮਾਰ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਮਨੋਜ ਕੁਮਾਰ ਦੀ ਕੁਝ ਦਿਨ ਪਹਿਲਾਂ ਹੀ ਨਾਗਾਲੈਂਡ ਪੋਸਟਿੰਗ ਹੋਈ ਸੀ । ਉਨਾਂ ਦੱਸਿਆ ਕਿ ਸਾਨੂੰ ਬੀਤੇ ਸ਼ੁਕਰਵਾਰ ਉਸ ਦੇ ਦਫਤਰ ਤੋਂ ਮੁਲਾਜ਼ਮਾਂ ਦਾ ਫੋਨ ਆਇਆ ਕਿ ਮਨੋਜ ਕੁਮਾਰ ਅਚਾਨਕ ਡਿਊਟੀ ਦੌਰਾਨ ਹਾਰਟ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਹੈ, ਜਿਸ ਨੂੰ ਤੁਰੰਤ ਮੁਲਾਜ਼ਮਾਂ ਵਲੋਂ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ